ਜਲੰਧਰ ਦੇ ਪੁਰਾਣੇ ਅਕਾਲੀ ਦਲ ਦੇ ਵਰਕਰਾਂ ਨੂੰ ਚਾਹੀਦਾ ਨਵਾਂ ਧਾਕੜ ਪ੍ਰਧਾਨ
ਜਲੰਧਰ, ਲੋਕ ਬਾਣੀ– ਪੰਜਾਬ ਵਿੱਚ ਜਿਸ ਸਮੇਂ ਅਕਾਲੀ-ਭਾਜਪਾ ਦੀ ਸਰਕਾਰ ਹੁੰਦੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਹੁੰਦੇ ਸਨ, ਉਦੋਂ ਜਲੰਧਰ ਵਰਗੇ ਸ਼ਹਿਰ ’ਚ ਵੀ ਅਕਾਲੀ ਦਲ ਦੀ ਤੂਤੀ ਬੋਲਦੀ ਹੁੰਦੀ ਸੀ ਅਤੇ ਜਲੰਧਰ ਨਗਰ ਨਿਗਮ ’ਚ ਵੀ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਦਾ ਪੂਰਾ ਬੋਲਬਾਲਾ ਹੁੰਦਾ ਸੀ। ਉਸ ਸਮੇਂ ਦੌਰਾਨ ਗੁਰਚਰਨ ਸਿੰਘ ਚੰਨੀ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸਨ, ਜਿਨ੍ਹਾਂ ਨੇ ਲਗਭਗ 15 ਸਾਲ ਅਕਾਲੀ ਦਲ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਚੰਨੀ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਸੁਖਬੀਰ ਬਾਦਲ ਦੇ ਵੀ ਨਜ਼ਦੀਕੀ ਹੋਇਆ ਕਰਦੇ ਸਨ। ਚੰਨੀ ਦੀ ਪ੍ਰਧਾਨਗੀ ਦੌਰਾਨ ਜਲੰਧਰ ’ਚ ਅਕਾਲੀ ਦਲ ਦਾ ਪੂਰਾ ਸੰਗਠਨ ਕੰਮ ਕਰਦਾ ਸੀ ਪਰ ਅੱਜ ਸ਼ਹਿਰ ’ਚ ਅਕਾਲੀ ਦਲ ਦਾ ਦਬਦਬਾ ਮਿਟ ਚੁੱਕਾ ਹੈ ਅਤੇ ਹਾਲ ਹੀ ਚੁਣੇ ਗਏ 85 ਕੌਂਸਲਰਾਂ ’ਚੋਂ ਅਕਾਲੀ ਦਲ ਦਾ ਇਕ ਵੀ ਉਮੀਦਵਾਰ ਜੇਤੂ ਨਹੀਂ ਹੋਇਆ ਜਲੰਧਰ ਵਿੱਚ ਪੁਰਾਣੇ ਅਕਾਲੀ ਵਰਕਰ ਦਬਦਬੇ ਵਾਲਾ ਪ੍ਰਧਾਨ ਚਾਹੁੰਦੇ ਹਨ ਜ਼ੋ ਕਿ ਸ਼ਹਿਰ ਦੇ ਲੋਕਾਂ ਤੇ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਨਾ ਕਿ ਆਪਣੇ ਹੀ ਵਪਾਰ ਨੂੰ ਵਧਾਉਣ ਲਈ ਕਾਲੋਨੀਆਂ ਕੱਟ ਕੇ ਜੇਬਾਂ ਭਰਦਾ ਰਹੇ ਸ਼ਹਿਰ ਦੇ ਪੁਰਾਣੇ ਅਕਾਲੀ ਵਰਕਰਾਂ ਦੀ ਇਹ ਖ਼ਵਾਹਿਸ਼ ਪੂਰੀ ਹੋਵੇਗੀ ਸ਼ਹਿਰ ਵਿੱਚ ਦੁਬਾਰਾ ਅਕਾਲੀ ਦਲ ਦਾ ਦਬਦਬਾ ਬਣੇਗਾ??