



ਅੰਮਿ੍ਰਤਸਰ ਵਿਕੀ ਉਮਰਾਨੰਗਲ
ਯੁੱਧ ਨਸ਼ਿਆਂ ਵਿਰੁੱਧ ਲੜੀ ਤਹਿਤ ਅੱਜ ਸਹਾਇਕ ਆਬਕਾਰੀ ਕਮਿਸ਼ਨਰ ਮਹੇਸ਼ ਗੁਪਤਾ ਅਤੇ ਐਸ ਐਸ ਪੀ ਅੰਮ੍ਰਿਤਸਰ ਮਨਿੰਦਰ ਸਿੰਘ ips ਦੀਆਂ ਹਦਾਇਤਾਂ ਅਨੁਸਾਰ ਡੀ ਐਸ ਪੀ ਗੁਰਵਿੰਦਰ ਸਿੰਘ ਅਜਨਾਲਾ ਅਤੇ ਈ ਟੀ ਓ ਲਲਿਤ ਕੁਮਾਰ ਦੀ ਅਗਵਾਈ ਹੇਠ ਸਮੇਤ ਪੁਲਿਸ ਪਾਰਟੀ ਪਿੰਡ ਫੱਤੇਵਾਲ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਜਿਸ ਸਰਚ ਦੌਰਾਨ ਪਿੰਡ ਦੇ ਬਾਹਰ ਬਣੇ ਛੱਪੜ ਚੋਂ ਕਰੀਬ 15 ਕਿੱਟਾ ਪਲਾਸਟਿਕ ਕਰੀਬ 1500 ਲੀਟਰ ਲਾਹਣ ਬਰਾਮਦ ਕੀਤੀ ਜਿਸ ਨੂੰ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਮੋਕੇ ਤੇ ਨਸ਼ਟ ਕੀਤਾ ਗਿਆ। ਇਸ ਮੌਕੇ ਈ ਟੀ ਓ ਲਲਿਤ ਕੁਮਾਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਛਾਪੇਮਾਰੀ ਜਾਰੀ ਰਹੇਗੀ।ਇਸ ਮੌਕੇ ਜੀ ਐਮ ਗੁਰਪ੍ਰੀਤ ਸਿੰਘ,ਦਿਆਲ ਸਿੰਘ, ਰਵੀ ਸ਼ਰਮਾ ਅਤੇ ਸਰਕਲ ਇੰਚਾਰਜ ਮਾਣਾ,ਸਾਬਾ, ਸੋਨੂੰ ਵਿਛੋਆ,ਲਾਲੀ ਗੂਰੀ ਆਦਿ ਹਾਜ਼ਰ ਸਨ ।





