1 ਅਕਤੂਬਰ ਤੋਂ ਹਰੇਕ ਮਿਠਾਈ ‘ਤੇ ਮਿਆਦ ਖ਼ਤਮ ਹੋਣ ਦੀ ਮਿਤੀ ਲਿਖਣੀ ਲਾਜ਼ਮੀ
1 ਅਕਤੂਬਰ ਤੋਂ ਹਰੇਕ ਮਿਠਾਈ ‘ਤੇ ਮਿਆਦ ਖ਼ਤਮ ਹੋਣ ਦੀ ਮਿਤੀ ਲਿਖਣੀ ਲਾਜ਼ਮੀ
ਲੁਧਿਆਣਾ, ( ਰਾਮ ਰਾਜਪੂਤ, ਸੁਖਚੈਨ ਮਹਿਰਾ ) – ਸਿਵਲ ਸਰਜਨ ਲੁਧਿਆਣਾ ਡਾ: ਰਾਜੇਸ਼ ਬੱਗਾ ਦੀ ਅਗਵਾਈ ਵਿੱਚ ਜਿਲ੍ਹਾ ਸਿਹਤ ਅਫਸਰ ਡਾ: ਰਾਜੇਸ਼ ਗਰਗ ਅਨੁਸਾਰ ਭਾਰਤ ਸਰਕਾਰ ਦੇ ਫੂਡ ਸੇਫਟੀ ਵਿਭਾਗ ਵੱਲੋਂ ਸਾਰੇ ਮਿਠਾਈ ਵਿਕਰੇਤਾ ਨੂੰ ਹਦਾਇਤ ਕੀਤੀ ਹੈ ਕਿ 01 ਅਕਤੂਬਰ 2020 ਤੋਂ ਹਰੇਕ ਮਿਠਾਈ ਤੇ ਉਸ ਮਿਠਾਈ ਦੀ ਮਿਆਦ ਖਤਮ ਹੋਣ ਦੀ ਮਿਤੀ ਲਿਖਣੀ ਜ਼ਰੂਰੀ ਹੈ।
ਸਿਹਤ ਵਿਭਾਗ ਅਤੇ ਜਿਲ੍ਹਾ ਸਿਹਤ ਅਫਸਰ ਵੱਲੋਂ ਇਸ ਸਬੰਧੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਹਰ ਮਿਠਾਈ ਤੇ ਉਸ ਦੀ ਮਿਆਦ ਖਤਮ ਹੋਣ ਦੀ ਮਿਤੀ ਲਿਖਣਾ ਯਕੀਨੀ ਬਣਾਇਆ ਜਾਵੇ। ਜੇਕਰ ਕੋਈ ਅਣਗਹਿਲੀ ਕਰੇਗਾ ਤਾਂ ਲਾਇਸੰਸ ਰੱਦ ਹੋਵੇਗਾ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਕੋਵਿਡ-19 ਦੇ ਚੱਲਦੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਾਸਕ ਪਾਉਣ, ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦਾ ਖਾਸ ਖਿਆਲ ਰੱਖਿਆ ਜਾਵੇ। ਇੱਕ ਸਮੇਂ ਦੁਕਾਨ ਵਿੱਚ 5 ਤੋਂ ਵੱਧ ਵਿਅਕਤੀ ਅੰਦਰ ਨਾ ਆਉਣ ਦਿੱਤੇ ਜਾਣ ਅਤੇ ਭਾਰਤ ਸਰਕਾਰ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਸਰੋਂ ਦੇ ਤੇਲ ਵਿੱਚ ਹੋਰ ਕਿਸੇ ਵੀ ਕਿਸਮ ਦਾ ਤੇਲ ਨਹੀਂ ਮਿਲਾਇਆ ਜਾ ਸਕਦਾ। ਤਿਉਹਾਰਾਂ ਦਾ ਸੀਜ਼ਨ ਚੱਲਣ ਕਰਕੇ ਅਜਿਹਾ ਕਰਨ ਵਾਲੇ ਤੇ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਸਮੇਂ-ਸਮੇਂ ਤੇ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਵੀ ਕੀਤੀ ਜਾਵੇਗੀ।