



ਲੁਧਿਆਣਾ:Robbery In Ludhiana:ਸ਼ਹੀਦ ਭਗਤ ਸਿੰਘ ਨਗਰ ਇਲਾਕੇ \‘ਚ ਸਵੇਰ ਦੇ ਸਮੇਂ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਨੱਟ-ਬੋਲਟ ਦੇ ਕਾਰੋਬਾਰੀ ਦੇ ਘਰ ਦੋ ਅਣਪਛਾਤੇ ਲੁਟੇਰੇ ਦਾਖਲ ਹੋਏ ਅਤੇ ਕਾਰੋਬਾਰੀ ਦੀ ਪਤਨੀ ਗੁਰਮੀਤ ਕੌਰ ਨੂੰ ਚਾਕੂ ਦੀ ਨੌਕ \‘ਤੇ ਕਾਬੂ ਕਰਕੇ ਘਰ ਦੇ ਅੰਦਰੋਂ ਲੱਖਾਂ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।ਪੀੜਤ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਸਵੇਰੇ ਪਾਠ ਕਰਨ ਦੀ ਤਿਆਰੀ ਕਰ ਰਹੀ ਸੀ ਜਦੋਂ ਉਸਨੇ ਘਰ ਦੇ ਬਾਹਰ ਲਾਈਟ ਚਲਦੀ ਦੇਖੀ। ਜਿਵੇਂ ਹੀ ਉਹ ਲਾਈਟ ਬੰਦ ਕਰਨ ਗਈ, ਤਾਂ ਪੌੜੀਆਂ ਦੇ ਥੱਲੇ ਪਹਿਲਾਂ ਤੋਂ ਖੜੇ ਦੋ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਇਕ ਨੇ ਚਾਕੂ ਦਿਖਾਇਆ ਅਤੇ ਦੂਜੇ ਨੇ ਮੂੰਹ ਤੇ ਹੱਥ ਰੱਖ ਦਿੱਤਾ।
ਲੁਟੇਰਿਆਂ ਨੇ ਗੁਰਮੀਤ ਕੌਰ ਦੀ ਚੁੰਨੀ ਨਾਲ ਉਸਦਾ ਮੂੰਹ ਤੇ ਹੱਥ ਰੁਮਾਲ ਨਾਲ ਬੰਨ ਦਿੱਤੇ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਰੌਲਾ ਪਾਇਆ ਤਾਂ ਗਲਾ ਘੁੱਟ ਦੇਣਗੇ। ਉਸਨੂੰ ਸੋਫੇ ਤੇ ਸੁੱਟ ਦਿੱਤਾ ਗਿਆ ਜਿਸ ਕਾਰਨ ਕਮਰ ਵਿੱਚ ਦਰਦ ਹੋਇਆ ਅਤੇ ਉਹ ਬੇਸੁੱਧ ਹੋ ਗਈ। ਇਸ ਦੌਰਾਨ ਲੁਟੇਰੇ ਕਰੀਬ 5 ਲੱਖ ਰੁਪਏ ਦੀ ਨਗਦੀ, ਡੇਢ ਤੋਲਾ ਸੋਨਾ ਅਤੇ ਕੰਨ ਦੀਆਂ ਵਾਲੀਆਂ ਚੋਰੀ ਕਰ ਲੈ ਗਏ।
ਇਹ ਵੀ ਪੜ੍ਹੋ:https://lokbani.com/software-engineer-arrested/
ਘਟਨਾ ਮਗਰੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਸਦਰ ਦੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਪੁਲਿਸ ਨੂੰ ਇਹ ਮਾਮਲਾ ਥੋੜ੍ਹਾ ਸੰਦਿਗਧ ਲੱਗ ਰਿਹਾ ਹੈ। ਘਰ ਦੇ ਸੀਸੀਟੀਵੀ ਕੈਮਰੇ ਘਟਨਾ ਦੌਰਾਨ ਬੰਦ ਸਨ ਅਤੇ ਆਲੇ ਦੁਆਲੇ ਦੇ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਪਰ ਹਾਲੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ।





