



ਹੁਸ਼ਿਆਰਪੁਰ:body found in hadda road:ਤੜਕਸਾਰ ਜਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਪੈਂਦੇ ਮੰਨਣਹਾਣਾ ਦੀ ਹੱਡਾ ਰੋੜੀ ‘ਚ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਅਜੇ ਪਛਾਣ ਨਹੀ ਹੋ ਸਕੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੰਨਣਹਾਨਾ ਨੂੰ ਜਾਂਦੀ ਸੜਕ ਉੱਪਰ ਪੈਂਦੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੱਡਾਰੋੜੀ ਉੱਪਰ ਰਾਤ ਦੇ ਹਨੇਰੇ ਵਿਚ ਅੱਗ ਦੀਆਂ ਲੱਪਟਾਂ ਵੇਖ ਕੇ ਸ਼ੱਕ ਪੈਣ ’ਤੇ ਕਿਸੇ ਵਿਅਕਤੀ ਨੇ ਪੁਲਿਸ ਚੌਕੀ ਕੋਟਫ਼ਤੂਹੀ ਵਿਖੇ ਇਤਲਾਹ ਦਿੱਤੀ।
ਮੌਕੇ ’ਤੇ ਏ. ਐੱਸ.ਆਈ. ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਅੱਗ ਬੁਝਾ ਕੇ ਵੇਖਿਆ ਤਾਂ ਇਕ ਕਰੀਬ 45 ਤੋਂ 50 ਸਾਲ ਦੇ ਵਿਅਕਤੀ ਦੀ ਲਾਸ਼ ਸੀ, ਜੋ ਲਗਭਗ 60 ਫ਼ੀਸਦੀ ਤੋਂ ਵੱਧ ਅੱਗ ਵਿਚ ਸੜ ਚੁੱਕਾ ਹੈ, ਨੂੰ ਬਾਹਰ ਕੱਢ ਕੇ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਮੁਰਦਾਘਰ ਵਿਚ 72 ਘੰਟਿਆਂ ਲਈ ਪਛਾਣ ਲਈ ਰਖਵਾ ਦਿੱਤਾ ਹੈ ਤੇ ਆਸ-ਪਾਸ ਥਾਣਿਆਂ ਵਿਚ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ:https://lokbani.com/fight-between-women-lawyers/
ਘਟਨਾ ਸਥਾਨ ਦੇਖਣ ’ਤੇ ਇਹ ਲੱਗਦਾ ਹੈ ਕਿ ਇਸ ਅੱਧ ਸੜੇ ਮਿ੍ਤਕ ਵਿਅਕਤੀ ਨੂੰ ਦੂਰੋਂ ਇਥੇ ਗੱਡੀ ਵਿਚ ਲਿਆ ਕੇ ਸੁੰਨਸਾਨ ਪਈ ਹੱਡਾ ਰੋੜੀ ਵਿਚ ਅੱਗ ਲਗਾ ਕੇ ਉਸ ਦੀ ਪਛਾਣ ਮਿਟਾਉਣ ਲਈ ਅਣ-ਪਛਾਤੇ ਛੱਡ ਕੇ ਚੱਲੇ ਗਏ। ਪੁਲਿਸ ਵਲੋਂ ਸੜਕ ਉੱਪਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ।





