ਕਿਸਾਨ ਨੇ ਮੋਰਚੇ ‘ਚ ਸਲਫਾਸ ਨਿਗਲੀ ਹਾਲਤ ਨਾਜ਼ੁਕ …….

ਕਿਸਾਨ ਨੇ ਮੋਰਚੇ ‘ਚ ਸਲਫਾਸ ਨਿਗਲੀ ਹਾਲਤ ਨਾਜ਼ੁਕ …….
ਮੁਕਤਸਰ ( ਮੁਕੇਸ਼ ) ਪੰਜਾਬ ਕਿਸਾਨਾਂ ਦਾ ਵਿਰੋਧ ਵੱਧ ਰਿਹਾ ਹੈ ਤੇ ਅੱਜ ਖੇਤੀ ਆਰਡੀਨੈਂਸ ਖ਼ਿਲਾਫ਼ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਮੋਰਚੇ ‘ਚ ਇੱਕ ਕਿਸਾਨ ਨੇ ਸਲਫਾਸ ਦੀ ਗੋਲੀ ਖਾ ਲਈ। ਜਿਸ ਨੂੰ ਸਿਵਲ ਹਸਪਤਾਲ ਬਾਦਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ ਗੋਲੀ ਨਿਗਲਣ ਵਾਲੇ ਕਿਸਾਨ ਦੀ ਪਹਿਚਾਣ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ 55 ਸਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦੇ ਰੂਪ ਚ ਹੋਈ ਹੈ ਤੇ ਕਿਸਾਨ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ

Share the News

Lok Bani

you can find latest news national sports news business news international news entertainment news and local news