



ਨਵੀਂ ਦਿੱਲੀ,governors changed:ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੇਸ਼ ਦੇ ਦੋ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੇਂ ਰਾਜਪਾਲ ਅਤੇ ਉਪਰਾਜਪਾਲ ਦੀ ਨਿਯੁਕਤੀ ਕੀਤੀ ਹੈ। ਹਰਿਆਣਾ ਅਤੇ ਗੋਆ ਦੇ ਰਾਜਪਾਲ ਬਦਲ ਦਿੱਤੇ ਗਏ ਹਨ। ਲਦਾਖ ਦੇ ਨਵੇਂ ਉਪਰਾਜਪਾਲ ਲਗਾਏ ਗਏ ਹਨ।
ਰਾਸ਼ਟਪਤੀ ਭਵਨ ਤੋਂ ਦੱਸਿਆ ਕਿ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਦੇ ਉਪਰਾਜਪਾਲ ਦੇ ਅਹੁਦੇ ਤੋਂ ਬ੍ਰਿਗੇਡੀਅਰ (ਡਾ.) ਬੀ ਡੀ ਮਿਸ਼ਰਾ (ਸੇਵਾਮੁਕਤ) ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਪ੍ਰੋ. ਆਸ਼ਿਮ ਕੁਮਾਰ ਘੋਸ਼ ਨੂੰ ਹਰਿਆਣਾ ਦਾ ਰਾਜਪਾਲ ਲਗਾਇਆ ਗਿਆ ਹੈ।
ਪੁਸਾਪਤਿ ਅਸ਼ੋਕ ਗਜਪਤਿ ਰਾਜੂ ਨੂੰ ਗੋਆ ਦਾ ਰਾਜਪਾਲ ਲਗਾਇਆ ਗਿਆ ਹੈ। ਕਵਿੰਦਰ ਗੁਪਤਾ ਨੂੰ ਲਦਾਖ ਦਾ ਉਪਰਾਜਪਾਲ ਨਿਯੁਕਤ ਕੀਤਾ ਗਿਆ ਹੈ।





