ਮਾਤਾ ਭਾਗਵੰਤੀ ਪੀਰ ਖਾਨਾ (ਰਜਿ:) ਵੱਲੋਂ ਵੰਡੇ ਮਾਸਕ ਅਤੇ ਸੈਨੇਟਾਈਜਰ……..
ਮਾਤਾ ਭਾਗਵੰਤੀ ਪੀਰ ਖਾਨਾ (ਰਜਿ:) ਵੱਲੋਂ ਵੰਡੇ ਮਾਸਕ ਅਤੇ ਸੈਨੇਟਾਈਜਰ……..
ਲੁਧਿਆਣਾ:-(ਸੁਖਚੈਨ ਮਹਿਰਾ, ਵਿੱਕੀ ਭਗਤ ) ਧਾਰਮਿਕ ਸਮਾਗਮਾਂ ਸਮੇਤ ਸਮਾਜ ਸੇਵਾ ਵਿੱਚ ਵਧ ਚੜ੍ਹਕੇ ਯੋਗਦਾਨ ਪਾਉਣ ਵਾਲੀ ਸੰਸਥਾਂ ਮਾਤਾ ਭਾਗਵੰਤੀ ਪੀਰ ਖਾਨਾ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸੰਸਥਾਂ ਸੇਵਾਦਾਰਾਂ ਵੱਲੋਂ ਫੇਸ ਮਾਸਕ ਅਤੇ ਸੈਨੇਟਾਈਜਰ ਫ੍ਰੀ ਵੰਡੇ ਗਏ।ਜਿਸ ਦੋਰਾਨ ਇਸ ਤੋਂ ਬਚਾਅ ਲਈ ਜਾਗਰੂਕ ਵੀ ਕੀਤਾ ਗਿਆ।ਕੋਟ ਮੰਗਲ ਸਿੰਘ ਵਿਖੇ ਆਪਣੇ ਸੰਬੋਧਨ ਦੌਰਾਨ ਸੰਸਥਾਂ ਦੇ ਮੁੱਖ ਸੇਵਾਦਾਰ ਲਾਲੀ ਸਾਂਈ ਜੀ ਨੇ ਕਿਹਾ ਕਿ ਸਾਡੇ ਵੱਲੋਂ ਸਮੇਂ ਸਮੇਂ ਤੇ ਜਿੱਥੇ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਕੀਤੇ ਜਾਂਦੇ ਹਨ ਅਤੇ ਲੜਕੀਆਂ ਨੂੰ ਸਿਲਾਈ ਦੀ ਫ੍ਰੀ ਸਿਖਲਾਈ ਦਿੱਤੀ ਜਾਂਦੀ ਹੈ।ਉਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਰੋਨਾ ਮਹਾਂਮਾਰੀ ਨੇ ਪੂਰੇ ਸੰਸਾਰ ਭਰ ਵਿੱਚ ਆਪਣਾ ਕਹਿਰ ਮਚਾਇਆ ਹੋਇਆ ਹੈ। ਜਿਸ ਤੋਂ ਜਿੱਥੇ ਬਚਾਅ ਲਈ ਸਰਕਾਰਾਂ ਵੱਲੋਂ ਉਪਰਾਲੇ ਜਾਰੀ ਹਨ। ਉੱਥੇ ਹੀ ਸਾਨੂੰ ਸਾਰਿਆਂ ਨੂੰ ਵੀ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਸੇਵਾਦਾਰਾਂ ਵੱਲੋਂ ਸ਼ੋਸਲ ਡਿਸਟੈਂਸ ਦਾ ਵੀ ਖਾਸ ਧਿਆਨ ਰੱਖਿਆ ਗਿਆ। ਇਸ ਮੌਕੇ ਸੰਸਥਾਂ ਸੇਵਾਦਾਰ ਲਵਲੀ ਸਾਂਈ ਜੀ, ਕਮਲਜੀਤ, ਕਰਮ ਸਿੰਘ, ਪ੍ਰਦੀਪ ਸਿੰਘ, ਜਸਪ੍ਰੀਤ ਸਿੰਘ, ਰਮਨਦੀਪ ਕੌਰ, ਸੋਨੂੰ, ਜਤਿੰਦਰ, ਮਨਦੀਪ , ਸੁਰਿੰਦਰਪਾਲ ਸਿੰਘ ਅਤੇ ਹੋਰ ਸੇਵਾਦਾਰ ਅਤੇ ਸੰਗਤਾਂ ਹਾਜਿਰ ਸਨ।