ਥਾਣਾ ਸਲੇਮ ਟਾਬਰੀ ਵਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ……..
ਥਾਣਾ ਸਲੇਮ ਟਾਬਰੀ ਵਲੋਂ ਵਿਸ਼ੇਸ਼ ਚੈਕਿੰਗ ਕੀਤੀ ਗਈ
ਲੁਧਿਆਣਾ,,( ਰਾਮ ਰਾਜਪੂਤ,ਸੁਖਚੈਨ ਮਹਿਰਾ) ਆਲਾ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਸਲੇਮ ਟਾਬਰੀ ਦੇ ਪੁਲੀਸ ਅਧਿਕਾਰੀ ਏਐੱਸਆਈ ਸਤਨਾਮ ਸਹੋਤਾ ਨੇ ਸਬਜ਼ੀ ਮੰਡੀ ਨੇੜੇ ਵਿਸ਼ੇਸ਼ ਚੈਕਿੰਗ ਕਰਦਿਆਂ ਹੋਇਆ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਦੇ ਤਕਰੀਬਨ 25 ਚਾਲਾਨ ਕੱਟੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਸਹੋਤਾ ਨੇ ਦੱਸਿਆ ਕਿ 18 ਚਲਾਨ
ਬਿਨਾਂ ਮਾਸਕ,5 ਗੱਡੀਆਂ ਵਿੱਚ ਸੋਸ਼ਲ ਡਿਸਟੈਸਿੰਗ ਦੀ ਪਾਲਨਾ ਨਾ ਕਰਨ, 2 ਵਹਿਕਲ ਬੰਦ ਕੀਤੇ ਗਏ ਅਤੇ ਕਈਆਂ ਨੂੰ ਹਦਾਇਤਾਂ ਦੇ ਕੇ ਛੱਡ ਦਿੱਤਾ ਗਿਆ। ਇੱਥੇ ਜਨਤਾ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਨਿਯਮਾਂ ਦੀ ਪਾਲਨਾ ਕਰਨ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ।