ਕਰਫਿਊ ਵਾਲੇ ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਪੜੋ ………
ਕਰਫਿਊ ਵਾਲੇ ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਪੜੋ ………
ਮੋਹਾਲੀ ( ਪੰਕਜ ) ਕੋਰੋਨਾਵਾਇਰਸ ਮਹਾਮਾਰੀ ਦੇ ਵੱਧਦੇ ਪ੍ਰਸਾਰ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਲਾਗੂ ਕੀਤੇ ਹਨ।ਸੋਮਵਾਰ ਤੋਂ ਸ਼ੁਕਵਾਰ ਸ਼ਾਮ 6 . 30 ਵਜੇ ਤੱਕ ਦੁਕਾਨਾਂ ਅਤੇ ਰੈਸਟੋਰੈਂਟ ਖੁੱਲ ਸਕਣਗੇ ।ਸ਼ਾਮ 7 ਵਜੇ ਤੋਂ ਨਾਇਟ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਏਗਾ। ਪੰਜ ਜ਼ਿਲ੍ਹਿਆਂ ‘ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ ਇਸ ਦੌਰਾਨ ਸ਼ਰਾਬ ਠੇਕੇ ਵੀ ਸ਼ਾਮ 6 . 30 ਵਜੇ ਤੱਕ ਹੀ ਖੁੱਲੇ ਰਹਿਣਗੇ।ਇਸ ਦੇ ਨਾਲ ਹੀ ਰਾਜ ਅੰਦਰ ਸ਼ਨੀਵਾਰ ਅਤੇ ਐਤਵਾਰ ਵੀਕਐਂਡ ਲੌਕਡਾਊਨ ਲਾਗੂ ਹੋਏਗਾ।ਧਾਰਮਿਕ ਸਥਾਨ ਅਤੇ ਸਪੋਰਟਸ ਕੰਪਲੈਕਸ ਵੀ ਸਾਢੇ 6 ਵਜੇ ਤੱਕ ਖੁੱਲ੍ਹਣਗੇ।ਇਹ ਹੁਕਮ ਅਗਸਤ ਮਹੀਨੇ ਲਾਗੂ ਰਹਿਣਗੇ। ਪੰਜਾਬ ਸਰਕਾਰ ਨੇ ਇਹ ਫੈਸਲਾ ਪੰਜਾਬ ‘ਚ ਵੱਧਦੇ ਕੋਰੋਨਾ ਕੇਸ ਅਤੇ ਮੌਤਾਂ ਨੂੰ ਵੇਖਦੇ ਹੋਏ ਕੀਤਾ ਹੈ ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਸਮਾਜਿਕ ਇੱਕਠ ਤੇ ਰੋਕ, ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਇਨਜ਼ ਜਾਰੀ