ਲੁਧਿਆਣਾ ਚ ਕੋਵਿਡ ਮਰੀਜ਼ਾਂ ਲਈ ਮੋਬਾਈਲ ਐਪ ਲਾਂਚ………
ਲੁਧਿਆਣਾ ਚ ਕੋਵਿਡ ਮਰੀਜ਼ਾਂ ਲਈ ਮੋਬਾਈਲ ਐਪ ਲਾਂਚ
ਲੁਧਿਆਣਾ ( ਰਾਮ ਰਾਜਪੂਤ, ਸੁਖਚੈਨ ਮਹਿਰਾ ) – ਕੋਵਿਡ ਪੋਜ਼ਟਿਵ ਮਰੀਜ਼ਾਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਇਕ ਮੋਬਾਈਲ ਐਪ ਵਿਕਸਿਤ ਕੀਤੀ ਹੈ ਜਿਸ ਰਾਹੀਂ ਮਰੀਜ਼ ਆਪਣੇ ਘਰਾਂ ਵਿਚ ਬੈਠ ਕੇ ਘਰ ਵਿੱਚ ਇਕਾਂਤਵਾਸ ਲਈ ਅਪਲਾਈ ਕਰ ਸਕਦੇ ਹਨ। ਇਹ ਮੋਬਾਈਲ ਐਪ ਂਹੋਮ ਆਈਸੋਲੇਸ਼ਨ ਲੁਧਿਆਣਾਂ ਸੰਸਦ ਮੈਂਬਰ ਸ੍ਰੀ ਫਤਹਿਗੜ੍ਹ ਸਾਹਿਬ ਤੋ ਲੋਕ ਸਭਾ ਮੈਂਬਰ ਡਾ: ਅਮਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਦੁਆਰਾ ਲਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਏ.ਡੀ.ਸੀ. ਜਗਰਾਂਓਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐਸ.ਡੀ.ਐਮ. ਰਾਏਕੋਟ, ਡਾ. ਹਿੰਮਾਂਸੂ਼ ਗੁਪਤਾ, ਯੂਥ ਕਾਂਗਰਸ ਆਗੂ ਸ੍ਰੀ ਕਾਮਲ ਬੋਪਾਰਾਏ ਵੀ ਹਾਜ਼ਰ ਸਨ। ਇਸ ਐਪ ਨੂੰ ਵੈਬ ਲਿੰਕ https://homeisolationpunjab.in. ‘ਤੇ ਜਾ ਕੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਮੋਬਾਈਲ ਐਪ “ਹੋਮ ਆਈਸੋਲੇਸ਼ਨ ਲੁਧਿਆਣਾ” ਇਸ ਸਮੇਂ ਗੂਗਲ ਪਲੇ ਸਟੋਰ (ਐਂਡਰਾਇਡ ਫੋਨਾਂ ਲਈ) ‘ਤੇ ਉਪਲਬਧ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਆਈ.ਓ.ਐਸ. ਪਲੇਟਫਾਰਮ (ਆਈਫੋਨਜ਼ ਲਈ)’ ਤੇ ਲਾਂਚ ਕੀਤੀ ਜਾਵੇੇਗੀ।
ਇਸ ਮੌਕੇ ਬੋਲਦਿਆਂ ਡਾ: ਅਮਰ ਸਿੰਘ ਨੇ ਕਿਹਾ ਕਿ ਮੋਬਾਈਲ ਐਪ, ‘ਹੋਮ ਆਈਸੋਲੇਸ਼ਨ ਲੁਧਿਆਣਾ’ ਕੋਵਿਡ ਪੋਜ਼ਟਿਵ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ, ਜਿਨ੍ਹਾਂ ਵਿਅਕਤੀਆਂ ਦੇ ਕੋਵਿਡ ਟੈਸਟ ਪੋਜ਼ਟਿਵ ਪਾਏ ਜਾਂਦੇ ਸੀ, ਉਨ੍ਹਾਂ ਨੂੰ ਘਰਾਂ ‘ਚ ਇਕਾਂਤਵਾਸ ਲਈ ਸਰਕਾਰੀ ਹਸਪਤਾਲਾਂ ‘ਚ ਜਾ ਕੇ ਅਪਲਾਈ ਕਰਨਾ ਪੈਂਦਾ ਸੀ, ਪਰ ਹੁਣ ਇਸ ਮੋਬਾਈਲ ਐਪ, ‘ਹੋਮ ਆਈਸੋਲੇਸ਼ਨ ਲੁਧਿਆਣਾ’ ਦੀ ਵਰਤੋਂ ਕਰਕੇ ਘਰ ਬੈਠੇ ਹੀ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਆਪਣੀ ਇੱਕ ਸਾਧਾਰਣ ਵੀਡੀਓ ਬਣਾਉਣੀ ਹੋਵੇਗੀ, ਜਿਸ ਵਿੱਚ ਇੱਕ ਵੱਖਰਾ ਕਮਰਾ, ਅਟੈਚ ਬਾਥਰੂਮ ਅਤੇ ਇੱਕ ਦੇਖਭਾਲ ਕਰਨ ਲਈ ਵਿਅਕਤੀ ਨੂੰ ਦਿਖਾਉਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਵੀਡੀਓ ਮੋਬਾਇਲ ਐਪ ‘ਤੇ ਅਪਲੋਡ ਹੋਣ ਤੋਂ ਬਾਅਦ ਮਰੀਜ਼ ਨੂੰ ਮੈਸਜ ਰਾਹੀਂ ਦਸ ਦਿੱਤਾ ਜਾਵੇਗਾ ਕਿ ਉਸ ਦੀ ਐਪਲੀਕੇਸ਼ਨ ਜਮ੍ਹਾਂ ਹੋ ਗਈ ਹੈ। ਇਕ ਵਾਰ ਬਿਨੈ-ਪੱਤਰ ਜਮ੍ਹਾ ਹੋਣ ਤੋਂ ਬਾਅਦ, ਮਰੀਜ਼ ਆਪਣੀ ਮਰਜ਼ੀ ਦਾ ਇਕ ਟਾਈਮ ਸਲਾਟ ਚੁਣ ਸਕਦਾ ਹੋਵੇਗਾ ਤਾਂ ਜੋ ਉਹ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ ‘ਚ ਜਾ ਕੇ ਡਾਕਟਰ ਤੋਂ ਆਪਦੀ ਜਾਂਚ ਕਰਵਾ ਸਕੇਗਾ ਅਤੇ ਇਸ ਸਬੰਧੀ ਫਾਈਨਲ ਮੰਜ਼ੂਰੀ ਵੀ ਲੈ ਸਕੇਗਾ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਿਰਫ 60 ਸਾਲ ਤੋਂ ਘੱਟ ਉਮਰ ਅਤੇ ਹਲਕੇ ਲੱਛਣਾਂ ਵਾਲੇ ਏਸੈਮਪੋਟੋਮੈਟਿਕ/ਮਰੀਜ਼ ਘਰ ‘ਚ ਇਕਾਂਤਵਾਸ ਹੋਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕਾਂਤਵਾਸ ਲਈ ਅਪਲਾਈ ਕਰਨ ਸਮੇਂ ਸਿਰਫ ਸਹੀ ਜਾਣਕਾਰੀ ਜਮ੍ਹਾਂ ਕਰਵਾਉਣ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਦਿਨਾਂ ਦੌਰਾਨ ਲਾਂਚ ਕੀਤੀ ਗਈ ਇਹ ਦੂਜੀ ਮੋਬਾਈਲ ਐਪ ਹੈ। 9 ਅਗਸਤ ਨੂੰ ਇੱਕ ਮੋਬਾਈਲ ਐਪ “ਐਚ.ਬੀ.ਐਮ.ਐਸ. ਪੰਜਾਬ”, ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੁਆਰਾ ਵਸਨੀਕ ਨਿੱਜੀ ਅਤੇ ਸਰਕਾਰੀ ਦੋਵਾਂ ਹਸਪਤਾਲਾਂ ਵਿੱਚ ਖਾਲੀ ਬਿਸਤਰੇ ਦੀ ਅਸਲ ਸਥਿਤੀ ਦੀ ਜਾਂਚ ਕਰ ਸਕਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਲੋਕ ਸਰਕਾਰੀ ਵੈਬ ਲਿੰਕ “https://ludhiana.nic.in/notice/covid-19-bed-status-in-ludhiana-district/” ਜਾਂ “www.hbmspunjab.in” ‘ਤੇ ਖਾਲੀ ਪਈ ਬਿਸਤਰੇ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦਾ ਇਲਾਜ ਕਰਨ ਵਾਲੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਐਪ ‘ਤੇ ਅਤੇ ਨਾਲ ਹੀ ਵੈੱਬ ਲਿੰਕਸ ‘ਤੇ ਜੋੜ ਦਿੱਤੀ ਗਈ ਹੈ।