



ਮੀਡੀਆ ਕਲੱਬ ਨੇਂ ਕੀਤੀ ਪੁਲਿਸ ਕਮਿਸ਼ਨਰ ਤੇ ਡੀਸੀਪੀ ਨਾਲ ਮੁਲਾਕਾਤ
ਜਲੰਧਰ, ਵਿਸ਼ਾਲ ਸ਼ੈਲੀ — ਪਤਰਕਾਰਾਂ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਅੱਜ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਤੇ ਡੀਸੀਪੀ ਇਨਵੇਟਿਗੇਸ਼ਨ ਮਨਪ੍ਰੀਤ ਸਿੰਘ ਨਾਲ ਆਪਣੇ ਅਹੁਦੇਦਾਰਾਂ ਦੇ ਨਾਲ ਜਾ ਕੇ ਕੀਤੀ ਵਿਸ਼ੇਸ਼ ਮੁਲਾਕਾਤ ਕੀਤੀ ਤੇ ਪੁਲਿਸ ਤੇ ਪ੍ਰੈਸ ਵਿੱਚ ਆਪਸੀ ਤਾਲਮੇਲ ਹੋਣਾ ਤੇ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਤੇ ਵਿਚਾਰ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੋਰਾਨ ਪਤਰਕਾਰਾਂ ਤੇ ਪੁਲਿਸ ਵਿਚ ਤਾਲਮੇਲ ਜਾਣਕਾਰੀ ਵਧਾਉਣ ਲਈ ਸਮੇਂ ਸਮੇਂ ਸਿਰ ਮੀਟਿੰਗ ਦਾ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦਾ ਵਿਚਾਰ ਕੀਤਾ ਇਸ ਮੋਕੇ ਕਲੱਬ ਦੇ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਗਗਨ ਵਾਲੀਆਂ, ਜਨਰਲ ਸਕੱਤਰ ਮਹਾਂਵੀਰ ਸੇਠ ਨੇ ਪੁਲਿਸ ਅਫ਼ਸਰਾਂ ਨੂੰ ਸ਼ਹਿਰ ਵਿਚ ਨਵੀਂ ਤਾਇਨਾਤੀ ਲਈ ਮੁਬਾਰਕਬਾਦ ਦਿੱਤੀ ਤੇ ਮੁਲਾਕਾਤ ਦੌਰਾਨ ਸੀਨੀਅਰ ਮੀਤ ਪ੍ਰਧਾਨ ਅਮੀਤ ਗੁਪਤਾ, ਮੀਤ ਪ੍ਰਧਾਨ ਗੁਰਨੇਕ ਸਿੰਘ ਵਿਰਦੀ, ਮੀਤ ਪ੍ਰਧਾਨ ਕੁਸ਼ ਚਾਵਲਾ ਮਹਿਲਾ ਵਿੰਗ ਦੀ ਇੰਚਾਰਜ ਗੀਤਾਂ ਜੀ,ਪੀਆਰੳ ਦਲਬੀਰ ਸਿੰਘ, ਐਕਸ਼ਨ ਕਮੇਟੀ ਦੇ ਮੈਂਬਰ ਰਾਜ ਸ਼ਰਮਾ ਆਦਿ ਹਾਜ਼ਰ ਸਨ





