ਪੰਜਾਬ ਦੇ ਇਸ ਸ਼ਹਿਰ ਤੋਂ ਆ ਰਹੀ ਹੈ ਚੰਗੀ ਖ਼ਬਰ ……
ਪੰਜਾਬ ਦੇ ਇਸ ਸ਼ਹਿਰ ਤੋਂ ਆ ਰਹੀ ਹੈ ਚੰਗੀ ਖ਼ਬਰ ……
ਨਵਾਂ ਸ਼ਹਿਰ ( ਕਲੇਰ ) ਨਵਾਂ ਸ਼ਹਿਰ ਦੇ ਤਿੰਨ ਹੋਰ ਮਰੀਜ਼ਾਂ ਦੀ ਪਹਿਲੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤੱਕ 18 ’ਚੋਂ 13 ਮਰੀਜ਼ ਬਿਲਕੁਲ ਸਿਹਤਯਾਬ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸਾਖੀ ਮੌਕੇ ਵੀ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਅੱਜ ਤਿੰਨ ਹੋਰ ਮਰੀਜ਼ਾਂ ਆਈਸੋਲੇਸ਼ਨ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਦੂਸਰੀ ਵਾਰ ਕਰਵਾਏ ਗਏ ਕੋਵਿਡ-19 ਟੈਸਟ ‘ਚ ਨੈਗੇਟਿਵ ਆਏ ਹਨ। ਹੁਣ ਜ਼ਿਲ੍ਹੇ ’ਚ ਕੋਰੋਨਾ ਨੂੰ ਮਾਤ ਦੇ ਚੁੱਕੇ ਮਰੀਜ਼ਾਂ ਦੀ ਗਿਣਤੀ 13 ’ਤੇ ਪੁੱਜ ਗਈ ਹੈ।ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਨਾਲ-ਨਾਲ ਬਾਕੀ ਰਹਿ ਗਏ 5 ਮਰੀਜ਼ਾਂ ’ਚੋਂ ਤਿੰਨ ਹੋਰਾਂ ਦਾ ਵੀ ਆਈਸੋਲੇਸ਼ਨ ਸਮਾਂ ਪੂਰਾ ਹੋਣ ਤੋਂ ਬਾਅਦ, ਪਹਿਲੀ ਵਾਰ ਕਰਵਾਏ ਗਏ ਟੈਸਟ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿਹਤਯਾਬ ਹੋਏ ਤਿੰਨ ਮਰੀਜ਼ਾਂ ’ਚੋਂ ਦੋ ਸਵਰਗੀ ਬਲਦੇਵ ਸਿੰਘ ਦੇ ਪੁੱਤਰ ਤੇ ਇੱਕ ਨੂੰਹ ਹੈ ਤੇ ਹੁਣ ਏਨਾ ਸਭ ਦੇ ਮੂੰਹ ਤੇ ਖੁਸ਼ੀ ਨਜ਼ਰ ਆ ਰਹੀ ਹੈ