Friday, November 15, 2024
Breaking Newsਅੰਤਰਰਾਸ਼ਟਰੀਪੰਜਾਬਮੁੱਖ ਖਬਰਾਂ

ਫੈਕਟਰੀ ‘ਚ ਨੌਕਰੀ ਦੇ ਬਹਾਨੇ ਆ ਕੀ ਕਰਤਾ ……

ਫੈਕਟਰੀ ‘ਚ ਨੌਕਰੀ ਦੇ ਬਹਾਨੇ ਆ ਕੀ ਕਰਤਾ ……
ਅੰਮ੍ਰਿਤਸਰ ( ਹੀਰਾ ਸਿੰਘ ) ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਅੰਮ੍ਰਿਤਸਰ ਦੀਆਂ ਰਹਿਣ ਵਾਲੀਆਂ ਤਿੰਨ ਭੈਣਾਂ ਨਾਲ ਨੌਕਰੀ ਦਾ ਝਾਂਸਾ ਦੇ ਕੇ ਬਲਾਤਕਾਰ ਕੀਤਾ ਗਿਆ ਹੈ। ਪੀੜਤਾਂ ਵਲੋਂ ਦਿੱਤੀ ਸ਼ਿਕਾਇਤ ਮੁਤਾਬਕ ਆਰੋਪੀਆਂ ਨੇ ਉਨ੍ਹਾਂ ਨੂੰ ਲੁਧਿਆਣਾ ਦੀ ਧਾਗਾ ਫੈਕਟਰੀ ‘ਚ ਨੌਕਰੀ ਦੇਣ ਲਈ ਬੁਲਾਇਆ।
ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਇੱਕ ਰਿਸ਼ਤੇਦਾਰ ਦੇ ਘਰ ਲੈ ਗਏ ਤੇ ਉੱਥੇ ਉਨ੍ਹਾਂ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੇ ਦੱਸਿਆ ਕਿ ਰਾਜੇ ਨੇ ਉਸ ਨਾਲ, ਵਿਜੈ ਨੇ ਉਸਦੀ ਛੋਟੀ ਭੈਣ ਤੇ ਗੁਰਸੇਵਕ ਨੇ ਉਸਦੀ ਸਭ ਤੋਂ ਛੋਟੀ ਭੈਣ ਨਾਲ ਰੇਪ ਕੀਤਾ।
ਇਸ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਉਨ੍ਹਾਂ ਨੂੰ ਧਾਗਾ ਫੈਕਟਰੀ ਦੇ ਗੇਟ ‘ਤੇ ਛੱਡ ਗਏ। ਪੀੜਤਾ ਨੇ ਆਰੋਪ ਲਾਇਆ ਕਿ ਆਰੋਪੀਆਂ ਨੇ ਉਨ੍ਹਾਂ ਤੋਂ 35 ਹਜ਼ਾਰ ਰੁਪਏ ਨਕਦੀ, 1 ਚਾਂਦੀ ਤੇ 1 ਸੋਨੇ ਦੀ ਅੰਗੂਠੀ ਵੀ ਲੈ ਲਈ। ਪੁਲਿਸ ਨੇ ਸ਼ਿਕਾਇਤ ਦੇੇ ਆਧਾਰ ‘ਤੇ ਕੇਸ ਦਰਜ ਕਰਕੇ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ

Share the News

Lok Bani

you can find latest news national sports news business news international news entertainment news and local news