ਕਿਊ ਪੁਲਿਸ ਵਲੋਂ ਕੀਤੇ ਗਏ 10 ਸਕੂਲੀ ਬੱਸਾਂ ਦੇ ਚਲਾਨ
ਕਿਊ ਪੁਲਿਸ ਵਲੋਂ ਕੀਤੇ ਗਏ 10 ਸਕੂਲੀ ਬੱਸਾਂ ਦੇ ਚਲਾਨ
ਅੰਮ੍ਰਿਤਸਰ ( ਹੀਰਾ ਸਿੰਘ ) ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਜੰਡਿਆਲਾ ਗੁਰੂ ‘ਚ ਵੀ ਡੀ.ਐਸ.ਪੀ. ਗੁਰਿੰਦਰਬੀਰ ਸਿੰਘ ਸਿੱਧੂ ਵੱਲੋਂ ਐਸ.ਐਚ. ਜੰਡਿਆਲਾ ਗੁਰੂ ਰਛਪਾਲ ਸਿੰਘ ਤੇ ਪੁਲਿਸ ਮੁਲਾਜ਼ਮਾਂ ਨਾਲ ਜੰਡਿਆਲਾ ਗੁਰੂ ਸ਼ਹਿਰ ਦੇ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਲੈ ਕੇ ਆਉਂਦੀਆਂ ਅਤੇ ਛੁੱਟੀ ਸਮੇਂ ਘਰ ਛੱਡਣ ਜਾਂਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਨ੍ਹਾਂ ‘ਚ ਕਾਫ਼ੀ ਤਰੁੱਟੀਆਂ ਪਾਈਆਂ ਜਾਣ ‘ਤੇ ਕੁੱਝ ਬੱਸਾਂ ਦੇ ਚਲਾਨ ਵੀ ਕੱਟੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਚੈਕਿੰਗ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਵੇਖਣ ‘ਚ ਆਇਆ ਕਿ ਕਈ ਬੱਸਾਂ ‘ਚ ਤਾਂ ਫਾਇਰ ਸੇਫ਼ਟੀ ਸਿਸਟਮ ਵੀ ਨਹੀਂ ਲੱਗਾ ਹੋਇਆ ਸੀ ਅਤੇ ਕਈਆਂ ਦੇ ਕਾਗ਼ਜ਼ਾਤ, ਸਕੂਲ ਦਾ ਨਾਂਅ ਅਤੇ ਨੰਬਰ ਪਲੇਟ ਵੀ ਨਹੀਂ ਸਨ ਅਤੇ ਵੈਨ ਚਾਲਕ ਦਾ ਲਾਇਸੈਂਸ ਤੱਕ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 10 ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ। ਉਨ੍ਹਾਂ ਤਾੜਨਾ ਕੀਤੀ ਕਿ ਕਾਨੂੰਨ ਦੀ ਪਾਲਨਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ