ਭਾਜਪਾ ਦੇ ਵੱਡੇ ਨੇਤਾ ਤੇ ਜਬਰ ਜ਼ਨਾਹ ਦਾ ਮਾਮਲਾ ਦਰਜ
ਮੱਧ ਪ੍ਰਦੇਸ਼, ਲੋਕ ਬਾਣੀ –ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਯੋਗੇਂਦਰ ਸਿੰਘ ਸੋਲੰਕੀ ‘ਤੇ ਇਕ 23 ਸਾਲਾ ਲੜਕੀ ਨੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਭਾਜਪਾ ਦੀ ਸੂਬਾ ਇਕਾਈ ਨੇ ਦੋਸ਼ੀਆਂ ਤੋਂ ਦੂਰੀ ਬਣਾ ਲਈ ਅਤੇ ਕਿਹਾ ਕਿ ਸੋਲੰਕੀ ਨੇ ਅਸਤੀਫਾ ਦੇ ਦਿੱਤਾ ਹੈ। ਦੋਸ਼ ਲੱਗਣ ਤੋਂ ਬਾਅਦ ਸੋਲੰਕੀ ਫਰਾਰ ਹੈ ਅਤੇ ਹੁਣ ਤੱਕ ਪੁਲਿਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਸੋਲੰਕੀ ‘ਤੇ ਲੱਗੇ ਦੋਸ਼ਾਂ ਦੀ ਖਬਰ ਸਾਂਝੀ ਕਰਦੇ ਹੋਏ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਵੀ ਘੇਰਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਭਾਜਪਾ ਦਾ ਕਿਰਦਾਰ ਅਤੇ ਚਿਹਰਾ ਬਣ ਗਿਆ ਹੈ।