



ਮੋਹਾਲੀ :24 OTT Apps Banned: ਸੂਚਨਾ ਤੇ ਪ੍ਰਸਾਰਣ ਮੰਤਰਾਲੇ (MIB) ਵੱਲੋਂ 25 ਓਟੀਟੀ ਪਲੇਟਫਾਰਮਾਂ ਦੀਆਂ ਵੈੱਬਸਾਈਟਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਨੂੰ ਬਲੌਕ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਅਸ਼ਲੀਲ ਸਮੱਗਰੀ ਦਿਖਾਉਣ ਦੇ ਗੰਭੀਰ ਦੋਸ਼ਾਂ ‘ਤੇ ਕੀਤੀ ਗਈ ਹੈ।
ਇਹ ਕਦਮ ਗ੍ਰਹਿ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਆਈਟੀ ਮੰਤਰਾਲੇ, ਕਾਨੂੰਨੀ ਵਿਭਾਗ, ਫਿੱਕੀ, ਸੀਆਈਆਈ ਅਤੇ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ।ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ IT ਐਕਟ 2000 ਅਤੇ IT ਨਿਯਮ 2021 ਅਧੀਨ ਇਹ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ:https://lokbani.com/kulwant-singh-regignation/
ਸਰਕਾਰ ਦਾ ਮਕਸਦ ਲੋਕਾਂ ਨੂੰ ਅਸ਼ਲੀਲ ਅਤੇ ਭੜਕਾਊ ਸਮੱਗਰੀ ਤੱਕ ਪਹੁੰਚ ਤੋਂ ਰੋਕਣਾ ਹੈ। ਇਹ OTT ਪਲੇਟਫਾਰਮ ਕੋਈ ਵੱਡੇ ਨਾਂ ਨਹੀਂ ਸਨ, ਪਰ ਇਹ ਮੁਫ਼ਤ ਜਾਂ ਘੱਟ ਰਕਮ ‘ਤੇ ਅਣਉਚਿਤ ਸਮੱਗਰੀ ਦੇ ਪ੍ਰਸਾਰ ਵਿਚ ਲੱਗੇ ਹੋਏ ਸਨ। ਹੁਣ ਇਹ ਵੈੱਬਸਾਈਟਾਂ ਅਤੇ ਐਪਸ ਦੇਸ਼ ਵਿੱਚ ਐਕਸੈੱਸ ਨਹੀਂ ਕੀਤੀਆਂ ਜਾ ਸਕਣਗੀਆਂ। ਸੂਤਰਾਂ ਅਨੁਸਾਰ, ਅਜਿਹੀਆਂ ਹੋਰ ਵੈੱਬਸਾਈਟਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜੋ ਸੰਸਕਾਰ, ਨੈਤਿਕਤਾ ਅਤੇ ਕਾਨੂੰਨ ਦੇ ਉਲੰਘਣ ਕਰਦੀਆਂ ਹਨ।





