ਪੰਜਾਬ ਵਿੱਚ 10 ਚਪੜਾਸੀ ਦੀ ਭਰਤੀ ਲਈ 4394 ਲੋਕ ਪਹੁੰਚੇ
ਬਰਨਾਲਾ, ਲੋਕ ਬਾਣੀ — ਪੰਜਾਬ ਵਿੱਚ ਨੋਜਵਾਨ ਵਰਗ ਵਿਦੇਸ਼ਾਂ ਵਿੱਚ ਦੋੜ ਰਿਹਾ ਹੈ ਨਾ ਰੋਜ਼ਗਾਰ ਨਾ ਕੋਈ ਮਦਦ ਬੱਸ ਖਜਲ ਖੁਆਰੀ ਹੈ ਸਮੇਂ ਦੀਆਂ ਸਰਕਾਰਾਂ ਦੇ ਸਾਰੇ ਦਾਅਵੇ ਉਸ ਸਮੇਂ ਖੋਖਲੇ ਹੋ ਗਏ ਜਦੋਂ ਜ਼ਿਲ੍ਹੇ ਦੀ ਕੋਰਟ ਵਿੱਚ 10 ਚਪੜਾਸੀ ਦੀ ਭਰਤੀ ਲਈ 4394 ਨੋਜਵਾਨ ਮੁੰਡੇ ਕੁੜੀਆਂ ਦੀਆਂ ਅਰਜ਼ੀਆਂ ਆਈਆਂ ਜਿੰਨਾ ਵਿਚੋਂ 1629 ਨੂੰ ਪਹਿਲੇ ਦਿਨ ਤੇ 2765 ਨੂੰ ਦੂਜੇ ਦਿਨ ਇੰਟਰਵਿਊ ਲਈ ਬੁਲਾਇਆ ਗਿਆ ਤੇ ਇੰਨਾ ਭਿੜ ਭੜਕਾ ਹੋ ਗਿਆ ਕੀ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਜ਼ਰਾ ਬਰਨਾਲਾ ਦੇ ਪ੍ਰਸ਼ਾਸਨ ਤੋਂ ਰਿਕਾਰਡ ਮੰਗਵਾ ਪਹਿਲਾਂ ਇੰਨਾ ਨੋਜਵਾਨਾ ਨੂੰ ਰੁਜ਼ਗਾਰ ਦੇਵੇ ਫੇਰ ਵੱਡੇ ਵੱਡੇ ਇਸ਼ਤਿਹਾਰ ਲਗਵਾਉਣਾ ਸਹੀ ਮੰਨਿਆ ਜਾਵੇਗਾ