



ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਸ਼ਾਮ ਵੇਲੇ ਡਾਕਟਰ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ
ਨਿੱਕੇ ਘੁੰਮਣ, -ਪੰਜਾਬ ਵਿਚ ਆਪ ਸਰਕਾਰ ਆਉਣ ਤੋਂ ਹੁਣ ਤੱਕ ਪੂਰੇ ਸੂਬੇ ਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਗੋਲੀਆਂ ਡਕੇਤੀ, ਲੁੱਟਾਂ ਖੋਹਾਂ ਨਸ਼ਾ ਆਮ ਹੋ ਗਿਆ ਹੈ ਤਾਜ਼ਾ ਮਾਮਲਾ ਬਟਾਲਾ ਦਾ ਹੈ’ਜਿਥੇ ਆਰ.ਐਮ.ਪੀ. ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾਂਦਾ ਹੈ ਕਿ ਰਘਬੀਰ ਸਿੰਘ ਉਰਫ਼ ਮੇਜਰ ਸਿੰਘ ਮੁਰਗੀ ਮਹੱਲਾ ਬਟਾਲਾ ਦਾ ਰਹਿਣ ਵਾਲਾ ਸੀ ਤੇ ਉਹ ਪਿਛਲੇ 35 ਸਾਲ ਤੋਂ ਪਿੰਡ ਕੈਲੇ ਕਲਾਂ ਥਾਣਾ ਘੁੰਮਣ ਕਲਾਂ ਵਿਖੇ ਡਾਕਟਰੀ ਦੁਕਾਨ ਕਰਦਾ ਸੀ। ਅੱਜ ਸ਼ਾਮ ਨੂੰ ਉਹ 7 ਵਜੇ ਦੇ ਕਰੀਬ ਜਦੋਂ ਆਪਣੀ ਦੁਕਾਨ ਤੋਂ ਵਾਪਸ ਘਰ ਬਟਾਲੇ ਆ ਰਿਹਾ ਸੀ ਤਾਂ ਸਤਕੋਹਾ ਨੈਸ਼ਨਲ ਹਾਈਵੇ ਅੰਮ੍ਰਿਤਸਰ-ਪਠਾਣਕੋਟ ‘ਤੇ ਕਿਸੇ ਅਣਪਛਾਤੇ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਪੁਲਿਸ ਦੇ ਉੱਚ ਅਧਿਕਾਰੀਆਂ ਦੀ ਉਡੀਕ ਕਰਨ ਉਪਰੰਤ 3 ਘੰਟੇ ਬੀਤ ਜਾਣ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕਾਫੀ ਰੋਸ ਪ੍ਰਗਟ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ 7 ਵਜੇ ਕਤਲ ਹੋਣ ਉਪਰੰਤ 10 ਵਜੇ ਤੱਕ ਵੀ ਪੁਲਿਸ ਦਾ ਕੋਈ ਉੱਚ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਤਾਂ ਡਾਕਟਰ ਦੇ ਪਰਿਵਾਰਿਕ ਮੈਂਬਰਾਂ ਵਲੋਂ ਮਾਝਾ ਕਿਸਾਨ ਯੂਨੀਅਨ ਤੇ ਹੋਰ ਦਰਜਨਾਂ ਲੋਕਾਂ ਵਲੋਂ ਨੈਸ਼ਨਲ ਹਾਈਵੇ ਅੰਮ੍ਰਿਤਸਰ-ਪਠਾਨਕੋਟ ਨੂੰ ਜਾਮ ਕਰ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਕਾਫੀ ਰੋਸ ਹੈ





