ਜਲੰਧਰ ਦੇ ਮੌਜੂਦਾ ਵਿਧਾਇਕ ਦੇ ਕਰੀਬੀ ਨੇ ਛੱਡੀ ਆਪ,ਕਾਂਗਰਸ ਵਿੱਚ ਹੋਏ ਸ਼ਾਮਲ
ਜਲੰਧਰ, ਲੋਕ ਬਾਣੀ — ਆਪ ਸਰਕਾਰ ਵਿਚ ਮਿਹਨਤੀ ਅਤੇ ਆਮ ਵਰਕਰ ਦੀ ਕੋਈ ਜਗ੍ਹਾ ਨਹੀਂ ਹੈ ਇਸਦਾ ਸਬੂਤ ਜਲੰਧਰ ਚ ਮਿਲਿਆ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਵੀ ਆਪ ਪਾਰਟੀ ਤੇ ਮੌਜੂਦਾ ਵਿਧਾਇਕ ਨੇ ਉਨ੍ਹਾਂ ਨੂੰ ਅਖੋਂ ਪਰੋਖੇ ਕਰਕੇ ਸਾਬਤ ਕਰ ਦਿੱਤਾ ਕੀ ਉਹ ਕਿਸੇ ਦੇ ਨਹੀਂ ਜਲੰਧਰ ‘ਚ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਆਮ ਆਦਮੀ ਪਾਰਟੀ ਦੇ ਵਾਰਡ 20 ਦੇ ਇੰਚਾਰਜ ਦੀਨਾਨਾਥ ਪ੍ਰਧਾਨ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਭਾਰਤ ਨਗਰ ਸਥਿਤ ਦੀਨਾਨਾਥ ਪ੍ਰਧਾਨ ਦੇ ਘਰ ਪੁੱਜੇ ਅਤੇ ਦੀਨਾਨਾਥ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਇਸ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ